Skip to main content

ਰੈਟਰੋਐਕਟਿਵ ਵਿੱਤੀ ਸਹਾਇਤਾ

ਅਕਸਰ ਪੁੱਛੇ ਜਾਣ ਵਾਲੇ ਸਵਾਲ (FAQs)

ਉਹ ਵਿਅਕਤੀ ਜਿਨ੍ਹਾਂ ਨੂੰ ਸੈਂਟਾ ਕਲਾਰਾ ਕਾਉਂਟੀ ਹੈਲਥ ਸਿਸਟਮ ਤੋਂ ਇੱਕ ਜਾਂ ਇੱਕ ਤੋਂ ਵੱਧ ਮੈਡੀਕਲ ਬਿੱਲ ਪ੍ਰਾਪਤ ਹੋਏ ਹਨ ਅਤੇ ਜੋ ਅਕਤੂਬਰ 28, 2018 ਅਤੇ ਦਸੰਬਰ 31, 2021 ਦੇ ਵਿਚਕਾਰ ਇਕੱਤਰ ਕਰਨ ਲਈ ਭੇਜੇ ਗਏ ਸਨ। ਕਾਉਂਟੀ ਨੇ ਸਾਰੇ ਸੰਭਾਵੀ ਤੌਰ ‘ਤੇ ਯੋਗ ਵਿਅਕਤੀ ਵਿਸ਼ੇਸ਼ਾਂ ਦੀ ਪਛਾਣ ਕਰ ਲਈ ਹੈ ਅਤੇ ਉਹਨਾਂ ਵਿੱਚੋਂ ਹਰੇਕ ਨੂੰ ਅਰਜ਼ੀ ਫਾਰਮ ਦੀ ਇੱਕ ਨਕਲ ਦੇ ਨਾਲ, ਉਹਨਾਂ ਨੂੰ ਪ੍ਰੋਗਰਾਮ ਲਈ ਅਰਜ਼ੀ ਦੇਣ ਲਈ ਉਤਸ਼ਾਹਤ ਕਰਦੇ ਹੋਏ ਇੱਕ ਨੋਟਿਸ ਭੇਜੇਗੀ।

ਉਹ ਵਿਅਕਤੀ ਜਿੰਨ੍ਹਾਂ ਨੇ ਇਸ ਪ੍ਰੋਗਰਾਮ ਤਹਿਤ ਛੋਟ ਲਈ ਸੰਭਾਵੀ ਯੋਗਤਾ ਦਾ ਨੋਟਿਸ ਪ੍ਰਾਪਤ ਕੀਤਾ ਹੈ ਅਤੇ ਜੋ ਅਰਜ਼ੀ ਦੇਣ ਦੀ ਚੋਣ ਕਰਦੇ ਹਨ, ਉਹਨਾਂ ਨੂੰ ਲਾਜ਼ਮੀ ਤੌਰ ‘ਤੇ:

  1. ਅਰਜ਼ੀ ਫਾਰਮ ਨੂੰ ਪੂਰਾ ਕਰੋ ਅਤੇ ਉਹਨਾਂ ਦੇ ਨੋਟਿਸ ‘ਤੇ ਲਿਖੀ ਤਾਰੀਖ਼ ਤੋਂ 65 ਦਿਨਾਂ ਦੇ ਅੰਦਰ ਇਸਨੂੰ ਕਾਉਂਟੀ ਨੂੰ ਵਾਪਸ ਭੇਜੋ; ਅਤੇ
  2. ਉਹਨਾਂ ਦੇ ਨੋਟਿਸ ‘ਤੇ ਲਿਖੀ ਤਾਰੀਖ਼ ਤੋਂ 215 ਦਿਨਾਂ ਦੇ ਅੰਦਰ ਕਾਉਂਟੀ ਨੂੰ ਆਪਣੀ ਆਮਦਨ, ਪਛਾਣ, ਅਤੇ ਰਿਹਾਇਸ਼ ਦੀ ਪੁਸ਼ਟੀ ਕਰਨ ਲਈ ਲੋੜੀਂਦੇ ਸਾਰੇ ਸਹਿਯੋਗੀ ਦਸਤਾਵੇਜ਼ ਸੌਂਪੋ।

ਕਾਉਂਟੀ ਵਧੀਕ ਜਾਣਕਾਰੀ ਦੀ ਬੇਨਤੀ ਕਰਨ ਲਈ ਕਿਸੇ ਬਿਨੈਕਾਰ ਨਾਲ ਸੰਪਰਕ ਕਰ ਸਕਦੀ ਹੈ।

ਜੇ ਕੋਈ ਨੋਟਿਸ ਪ੍ਰਾਪਤ ਕਰਤਾ ਅਰਜ਼ੀ ਫਾਰਮ ਅਤੇ ਪੁਸ਼ਟੀ ਕਰਨ ਵਾਲੇ ਸਾਰੇ ਲੋੜੀਂਦੇ ਦਸਤਾਵੇਜ਼ਾਂ ਨੂੰ ਸਮੇਂ ਸਿਰ ਭਰਦਾ ਅਤੇ ਜਮ੍ਹਾਂ ਕਰਦਾ ਹੈ, ਤਾਂ ਕਾਉਂਟੀ ਇਸ ਗੱਲ ਦਾ ਨਿਰਣਾ ਕਰੇਗੀ ਕਿ ਕੀ ਉਹ ਸੰਪੂਰਨ ਜਾਂ ਅੰਸ਼ਕ ਵਿੱਤੀ ਸਹਾਇਤਾ ਲਈ ਯੋਗ ਹਨ।

ਇਹ ਯੋਗਤਾ ਦਾ ਨਿਰਣਾ ਨੋਟਿਸ ਪ੍ਰਾਪਤ ਕਰਤਾ ਦੀ ਪਰਿਵਾਰਕ ਆਮਦਨ ਅਤੇ ਆਕਾਰ ‘ਤੇ ਆਧਾਰਿਤ ਹੋਵੇਗਾ, ਹੇਠਾਂ ਦਿੱਤੇ ਫੈਡਰਲ ਗਰੀਬੀ ਪੱਧਰ-ਆਧਾਰਿਤ ਮਿਆਰਾਂ ਅਨੁਸਾਰ ਜੋ ਉਸ ਸਮੇਂ ‘ਤੇ ਨਿਰਭਰ ਕਰਦੇ ਹਨ ਜਦੋਂ ਨੋਟਿਸ ਪ੍ਰਾਪਤ ਕਰਤਾ ਦਾ(ਦੇ) ਬਿੱਲ ਇਕੱਤਰ ਕਰਨ ਲਈ ਗਿਆ ਸੀ। 28 ਅਕਤੂਬਰ, 2018, ਅਤੇ 30 ਜੂਨ, 2020 ਵਿਚਕਾਰ ਇਕੱਤਰ ਕਰਨ ਲਈ ਭੇਜੇ ਗਏ ਡਾਕਟਰੀ ਬਿੱਲਾਂ ‘ਤੇ ਛੋਟ ਲਈ ਯੋਗਤਾ ਵਾਸਤੇ ਯੋਗਤਾ ਦਾ ਮੁਲਾਂਕਣ ਕਾਉਂਟੀ ਦੀ ਭੁਗਤਾਨ ਕਰਨ ਦੀ ਯੋਗਤਾ ਅਤੇ ਸਬੰਧਿਤ ਚੈਰਿਟੀ ਕੇਅਰ ਪ੍ਰੋਗਰਾਮ ਅਤੇ ਡਿਸਕਾਊਂਟ ਪ੍ਰੋਗਰਾਮ ਨੀਤੀਆਂ ਤਹਿਤ ਕੀਤਾ ਜਾਵੇਗਾ ਜੋ ਉਸ ਸਮੇਂ ਲਾਗੂ ਸਨ। 1 ਜੁਲਾਈ, 2020, ਅਤੇ 31 ਦਸੰਬਰ, 2021 ਵਿਚਕਾਰ ਇਕੱਤਰ ਕਰਨ ਲਈ ਭੇਜੇ ਗਏ ਡਾਕਟਰੀ ਬਿੱਲਾਂ ‘ਤੇ ਛੋਟ ਲਈ ਯੋਗਤਾ ਦਾ ਮੁਲਾਂਕਣ ਉਸ ਸਮੇਂ ਲਾਗੂ ਹੈਲਥਕੇਅਰ ਐਕਸੈਸ ਪ੍ਰੋਗਰਾਮ ਨੀਤੀ ਦੇ ਤਹਿਤ ਕੀਤਾ ਜਾਵੇਗਾ।

ਆਮਦਨ ਦਾ ਮਤਲਬ ਹੈ ਕਿ ਇੱਕ ਨੋਟਿਸ ਪ੍ਰਾਪਤਕਰਤਾ ਦੀ ਉਸ ਸਾਲ(ਲਾਂ) ਦੀ ਕੁੱਲ ਪਰਿਵਾਰਕ ਆਮਦਨ ਜਿਸ ਵਿੱਚ ਉਹਨਾਂ ਦਾ(ਦੇ) ਡਾਕਟਰੀ ਬਿੱਲ ਇਕੱਤਰ ਕਰਨ ਲਈ ਗਿਆ(ਗਏ) ਸੀ/ਸਨ।। ਪਰਿਵਾਰਕ ਆਕਾਰ ਵਿੱਚ ਨੋਟਿਸ ਪ੍ਰਾਪਤਕਰਤਾ, ਉਹਨਾਂ ਦੇ ਜੀਵਨ ਸਾਥੀ ਜਾਂ ਘਰੇਲੂ ਸਾਥੀ, ਅਤੇ 21 ਸਾਲ ਤੋਂ ਘੱਟ ਉਮਰ ਦੇ ਆਸ਼ਰਿਤ ਬੱਚੇ, ਭਾਵੇਂ ਘਰ ਵਿੱਚ ਰਹਿੰਦੇ ਹਨ ਜਾਂ ਨਹੀਂ, ਸ਼ਾਮਲ ਹੁੰਦੇ ਹਨ ਜਿਸ ਸਾਲ ਨੋਟਿਸ ਪ੍ਰਾਪਤਕਰਤਾ ਦਾ ਡਾਕਟਰੀ ਬਿੱਲ ਇਕੱਤਰ ਕਰਨ ਲਈ ਗਿਆ ਸੀ।

ਬਿੱਲ(ਲਾਂ) ਦੇ ਇਕੱਤਰ ਕਰਨ ਲਈ ਜਾਣ ਦੇ ਸਮੇਂ ਦੀ ਮਿਆਦਪਰਿਵਾਰ ਦੇ ਆਕਾਰ ਅਨੁਸਾਰ,
ਬਿੱਲ ਦੀ ਪੂਰੀ ਛੋਟ ਲਈ ਯੋਗ ਹੋਣ ਲਈ ਅਧਿਕਤਮ ਆਮਦਨ ਪੱਧਰ
ਬਿੱਲ ਦੀ ਪੂਰੀ ਛੋਟ ਲਈ ਯੋਗ ਹੋਣ ਲਈ ਅਧਿਕਤਮ ਆਮਦਨ ਪੱਧਰ,
ਬਿੱਲ ਦੀ ਪੂਰੀ ਛੋਟ ਲਈ ਯੋਗ ਹੋਣ ਲਈ ਅਧਿਕਤਮ ਆਮਦਨ ਪੱਧਰ
ਅਕਤੂਬਰ 28, 2018 ਤੋਂ 30 ਜੂਨ, 2020 ਤੱਕ

2018 (FPL ਦਾ 138%) 

1 ਵਿਅਕਤੀ: $16,753

2 ਵਿਅਕਤੀ: $22,715

3 ਵਿਅਕਤੀ: $28,677

4 ਵਿਅਕਤੀ: $34,638


2019 (FPL ਦਾ 138%)

1 ਵਿਅਕਤੀ: $17,236

2 ਵਿਅਕਤੀ: $23,336

3 ਵਿਅਕਤੀ: $29,435

4 ਵਿਅਕਤੀ: $35,535


2020 (FPL ਦਾ 138%) 

1 ਵਿਅਕਤੀ: $17,609

2 ਵਿਅਕਤੀ: $23,791

3 ਵਿਅਕਤੀ: $29,974

4 ਵਿਅਕਤੀ: $36,156

2018 (FPL ਦਾ 350%)

1 ਵਿਅਕਤੀ: $42,490

2 ਵਿਅਕਤੀ: $57,610

3 ਵਿਅਕਤੀ: $72,730

4 ਵਿਅਕਤੀ: $87,850


2019 (FPL ਦਾ 350%)

1 ਵਿਅਕਤੀ: $43,715

2 ਵਿਅਕਤੀ: $59,185

3 ਵਿਅਕਤੀ: $74,655

4 ਵਿਅਕਤੀ: $90,125


2020 (FPL ਦਾ 350%)

1 ਵਿਅਕਤੀ: $44,660

2 ਵਿਅਕਤੀ: $60,340

3 ਵਿਅਕਤੀ: $76,020

4 ਵਿਅਕਤੀ: $91,700

ਜੁਲਾਈ 1, 2020 ਤੋਂ ਦਸੰਬਰ 31, 2021 ਤੱਕ

2020 (FPL ਦਾ 400%)

1 ਵਿਅਕਤੀ: $51,040

2 ਵਿਅਕਤੀ: $68,960

3 ਵਿਅਕਤੀ: $86,880

4 ਵਿਅਕਤੀ: $104,800


2021 (FPL ਦਾ 400%)

1 ਵਿਅਕਤੀ: $51,520

2 ਵਿਅਕਤੀ: $69,680

3 ਵਿਅਕਤੀ: $87,840

4 ਵਿਅਕਤੀ: $106,000

2020 (FPL ਦਾ 650%)

1 ਵਿਅਕਤੀ: $82,940

2 ਵਿਅਕਤੀ: $112,060

3 ਵਿਅਕਤੀ: $141,180

4 ਵਿਅਕਤੀ: $170,300


2021 (FPL ਦਾ 650%)

1 ਵਿਅਕਤੀ: $83,720

2 ਵਿਅਕਤੀ: $113,230

3 ਵਿਅਕਤੀ: $142,740

4 ਵਿਅਕਤੀ: $172,250

ਸਾਰੇ ਸਾਲਾਂ ਲਈ ਫੈਡਰਲ ਗਰੀਬੀ ਪੱਧਰ ਦੀ ਰਕਮ ਅਤੇ ਪਰਿਵਾਰ ਦੇ ਆਕਾਰ ਨੂੰ ਇੱਥੇ ਔਨਲਾਈਨ ਦੇਖਿਆ ਜਾ ਸਕਦਾ ਹੈ: https://aspe.hhs.gov/topics/poverty-economic-mobility/poverty-guidelines/prior-hhs-poverty-guidelines-federal-register-references

ਬਿਨੈਕਾਰਾਂ ਨੂੰ ਲਾਜ਼ਮੀ ਤੌਰ ‘ਤੇ ਉਸ ਸਾਲ(ਲਾਂ) ਵਿੱਚ ਆਪਣੀ ਕੁੱਲ ਪਰਿਵਾਰਕ ਆਮਦਨ ਦਾ ਸਬੂਤ ਸੌਂਪਣਾ ਚਾਹੀਦਾ ਹੈ ਜਦੋਂ ਡਾਕਟਰੀ ਸੇਵਾਵਾਂ ਲਈ ਉਹਨਾਂ ਦੇ ਬਿੱਲ(ਲਾਂ) ਨੂੰ ਇਕੱਤਰ ਕਰਨ ਲਈ ਭੇਜਿਆ ਗਿਆ ਸੀ। ਉਦਾਹਰਨਾਂ ਵਿੱਚ ਸ਼ਾਮਲ ਹਨ ਟੈਕਸ ਰਿਟਰਨਾਂ ਜਾਂ ਤਨਖਾਹ ਦੀਆਂ ਰਸੀਦਾਂ।

ਬਿਨੈਕਾਰਾਂ ਨੂੰ ਲਾਜ਼ਮੀ ਤੌਰ ‘ਤੇ ਆਪਣੀ ਪਛਾਣ ਦਾ ਸਬੂਤ ਜਮ੍ਹਾਂ ਕਰਨਾ ਚਾਹੀਦਾ ਹੈ (ਜਿਸ ਵਿੱਚ ਉਹਨਾਂ ਦੀ ਫੋਟੋ ਵੀ ਸ਼ਾਮਲ ਹੈ)। ਉਦਾਹਰਨਾਂ ਵਿੱਚ ਇੱਕ ਡ੍ਰਾਈਵਰ ਦਾ ਲਾਇਸੰਸ, ਪਾਸਪੋਰਟ, ਸਰਕਾਰ-ਦੁਆਰਾ-ਜਾਰੀ ਕੀਤੀ ਕੋਈ ਹੋਰ ਆਈਡੀ, ਜਾਂ ਕੰਮ ਜਾਂ ਸਕੂਲ ਦੀ ਆਈਡੀ।

ਬਿਨੈਕਾਰਾਂ ਨੂੰ ਲਾਜ਼ਮੀ ਤੌਰ ‘ਤੇ ਉਸ ਸਾਲ(ਲਾਂ) ਵਿੱਚ ਆਪਣੀ ਰਿਹਾਇਸ਼ ਦਾ ਸਬੂਤ ਸੌਂਪਣਾ ਚਾਹੀਦਾ ਹੈ ਜਦੋਂ ਡਾਕਟਰੀ ਸੇਵਾਵਾਂ ਲਈ ਉਹਨਾਂ ਦੇ ਬਿੱਲ(ਲਾਂ) ਨੂੰ ਇਕੱਤਰ ਕਰਨ ਲਈ ਭੇਜਿਆ ਗਿਆ ਸੀ। ਉਦਾਹਰਨਾਂ ਵਿੱਚ ਸ਼ਾਮਲ ਹਨ ਕਿਰਾਏ ਦਾ ਇਕਰਾਰਨਾਮਾ, ਪਟਾ, ਗਿਰਵੀਨਾਮਾ, ਯੂਟਿਲਟੀ ਬਿੱਲ, ਡਰਾਈਵਰ ਦਾ ਲਾਇਸੰਸ, ਜਾਂ ਗੱਡੀ ਦੀ ਰਜਿਸਟ੍ਰੇਸ਼ਨ।

ਕਿਰਪਾ ਕਰਕੇ ਧਿਆਨ ਦਿਓ: ਨੋਟਿਸ ਪ੍ਰਾਪਤ ਕਰਤਾਵਾਂ ਲਈ ਅੰਸ਼ਕ ਛੋਟਾਂ ਕੇਵਲ ਸੈਂਟਾ ਕਲਾਰਾ ਕਾਉਂਟੀ ਦੇ ਵਸਨੀਕਾਂ ਲਈ ਉਪਲਬਧ ਹਨ, ਜਿਨ੍ਹਾਂ ਦੇ ਬਿੱਲ 1 ਜੁਲਾਈ, 2020 ਅਤੇ 31 ਦਸੰਬਰ, 2021 ਦੇ ਵਿਚਕਾਰ ਇਕੱਤਰ ਕਰਨ ਲਈ ਗਏ ਸਨ, ਅਤੇ ਜਿਨ੍ਹਾਂ ਦੀ ਕੁੱਲ ਪਰਿਵਾਰਕ ਆਮਦਨ ਫੈਡਰਲ ਗਰੀਬੀ ਪੱਧਰ ਦੇ 400% ਅਤੇ 650% ਦੇ ਵਿਚਕਾਰ ਹੈ।

ਬਿਨੈਕਾਰਾਂ ਨੂੰ ਲਾਜ਼ਮੀ ਤੌਰ ‘ਤੇ ਆਪਣੇ ਸ਼ੁਰੂਆਤੀ ਨੋਟਿਸ ‘ਤੇ ਲਿਖੀ ਤਾਰੀਖ਼ ਤੋਂ 215 ਦਿਨਾਂ ਦੇ ਅੰਦਰ ਸਾਰੇ ਲੋੜੀਂਦੇ ਸਹਾਇਕ ਦਸਤਾਵੇਜ਼ ਕਾਉਂਟੀ ਨੂੰ ਜਮ੍ਹਾਂ ਕਰਾਉਣੇ ਚਾਹੀਦੇ ਹਨ। ਕਾਉਂਟੀ ਹਰ ਉਸ ਬਿਨੈਕਾਰ ਨਾਲ ਫ਼ੋਨ ਰਾਹੀਂ ਅਤੇ ਲਿਖਤੀ ਰੂਪ ਵਿੱਚ ਸੰਪਰਕ ਕਰੇਗੀ ਜਿਸਨੇ ਸਾਰੇ ਲੋੜੀਂਦੇ ਸਹਾਇਕ ਦਸਤਾਵੇਜ਼ ਤੁਰੰਤ ਨਹੀਂ ਸੌਂਪੇ ਹਨ ਤਾਂ ਜੋ ਉਹਨਾਂ ਨੂੰ ਸਮਾਂ-ਸੀਮਾ ਬਾਰੇ ਯਾਦ ਕਰਵਾਇਆ ਜਾ ਸਕੇ। ਜੇ ਕੋਈ ਬਿਨੈਕਾਰ ਸਾਰੇ ਲੋੜੀਂਦੇ ਤਸਦੀਕ ਕਰਨ ਵਾਲੇ ਦਸਤਾਵੇਜ਼ਾਂ ਨੂੰ ਸਮੇਂ ਸਿਰ ਜਮ੍ਹਾਂ ਨਹੀਂ ਕਰਵਾਉਂਦਾ ਹੈ, ਤਾਂ ਉਹਨਾਂ ਦੀ ਅਰਜ਼ੀ ਨੂੰ ਅਧੂਰੇ ਵਜੋਂ ਨਿਸ਼ਾਨਦੇਹ ਕੀਤਾ ਜਾਵੇਗਾ ਅਤੇ ਉਸਨੂੰ ਇਨਕਾਰ ਕਰ ਦਿੱਤਾ ਜਾਵੇਗਾ।

ਹਾਂ। ਜੇ ਕਿਸੇ ਛੋਟ ਲਈ ਕਿਸੇ ਵਿਅਕਤੀ ਦੀ ਅਰਜ਼ੀ ਨੂੰ ਇਨਕਾਰ ਕਰ ਦਿੱਤਾ ਗਿਆ ਸੀ, ਜਾਂ ਉਹ ਸੋਚਦੇ ਹਨ ਕਿ ਉਹਨਾਂ ਨੂੰ ਵਧੇਰੇ ਛੋਟ ਮਿਲਣੀ ਚਾਹੀਦੀ ਸੀ, ਤਾਂ ਉਹ ਇਨਕਾਰ ਜਾਂ ਉਸ ਫੈਸਲੇ ਦੇ 30 ਦਿਨਾਂ ਦੇ ਅੰਦਰ ਹੇਠਾਂ ਦਿੱਤੇ ਅਪੀਲ ਫਾਰਮ ਨੂੰ ਭਰਕੇ ਅਤੇ ਜਮ੍ਹਾਂ ਕਰਕੇ ਅਪੀਲ ਕਰ ਸਕਦੇ ਹਨ ਜਿਸ ਨਾਲ ਉਹ ਅਸਹਿਮਤ ਹੁੰਦੇ ਹਨ। ਅਗਲੀਆਂ ਹਦਾਇਤਾਂ ਲਈ ਕਿਰਪਾ ਕਰਕੇ ਅਪੀਲ ਫਾਰਮ ਦੇਖੋ।

ਅਪੀਲ ਫਾਰਮ ਨੂੰ ਡਾਊਨਲੋਡ ਕਰੋ

ਨਹੀਂ। ਉਹ ਵਿਅਕਤੀ ਜੋ ਇਸ ਪ੍ਰੋਗਰਾਮ ਦੇ ਤਹਿਤ ਰੈਟਰੋਐਕਟਿਵ ਵਿੱਤੀ ਸਹਾਇਤਾ ਲਈ ਅਰਜ਼ੀ ਦਿੰਦੇ ਹਨ ਅਤੇ ਉਹਨਾਂ ਨੂੰ ਯੋਗ ਪਾਇਆ ਜਾਂਦਾ ਹੈ, ਉਹਨਾਂ ਨੂੰ ਸੈਂਟਾ ਕਲਾਰਾ ਕਾਉਂਟੀ ਹੈਲਥ ਸਿਸਟਮ ਤੋਂ ਆਪਣੇ ਡਾਕਟਰੀ ਬਿੱਲਾਂ ‘ਤੇ ਇੱਕ ਵਾਰ ਦੀ ਛੋਟ ਪ੍ਰਾਪਤ ਹੋਵੇਗੀ ਜਿੰਨ੍ਹਾਂ ਨੂੰ 28 ਅਕਤੂਬਰ, 2018, ਅਤੇ 31 ਦਸੰਬਰ, 2021 ਵਿਚਕਾਰ ਇਕੱਤਰ ਕਰਨ ਲਈ ਭੇਜਿਆ ਗਿਆ ਸੀ।

ਸਿਹਤ-ਸੰਭਾਲ ਕਵਰੇਜ ਅਤੇ ਹੋਰ ਵਿੱਤੀ ਸਹਾਇਤਾ ਪ੍ਰੋਗਰਾਮਾਂ ਲਈ ਅਰਜ਼ੀ ਦੇਣ ਵਿੱਚ ਮੁਫ਼ਤ ਮਦਦ ਲਈ, ਕਿਰਪਾ ਕਰਕੇ ਇਸ ਵੈੱਬਪੇਜ ’ਤੇ ਜਾਓ ਜਾਂ CSCHS ਮਰੀਜ਼ ਪਹੁੰਚ ਵਿਭਾਗ ਨਾਲ ਸੰਪਰਕ ਕਰੋ:

  • ਫ਼ੋਨ ਰਾਹੀਂ (866) 967-4677 (TTY: 711) ‘ਤੇ (ਸਵੇਰੇ 8 ਵਜੇ ਤੋਂ ਸ਼ਾਮ 4:30 ਵਜੇ, ਸੋਮਵਾਰ ਤੋਂ ਸ਼ੁੱਕਰਵਾਰ) ‘ਤੇ; ਜਾਂ
  • ਆਪ ਜਾ ਕੇ 770 S. Bascom Avenue, San José, CA 95128 (ਸਵੇਰੇ 8 ਵਜੇ ਤੋਂ ਸ਼ਾਮ 4:30 ਵਜੇ, ਸੋਮਵਾਰ ਤੋਂ ਸ਼ੁੱਕਰਵਾਰ) ‘ਤੇ ਸੰਪਰਕ ਕਰੋ।