EnglishEspañolTiếng Việt中文
繁體中文فارسیTagalog
ਤੁਸੀਂ ਕਾਉਂਟੀ ਆਫ ਸਾਂਤਾ ਕਲਾਰਾ ਹੈਲਥ ਸਿਸਟਮ (CSCHS) ਤੋਂ ਆਪਣੇ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਮਦਦ ਲਈ ਯੋਗ ਹੋ ਸਕਦੇ ਹੋ। ਸਾਡਾ ਹੈਲਥਕੇਅਰ ਐਕਸੈਸ ਪ੍ਰੋਗਰਾਮ (HAP) ਉਹਨਾਂ ਯੋਗ ਮਰੀਜ਼ਾਂ ਨੂੰ ਮੁਫ਼ਤ ਜਾਂ ਛੋਟ ਵਾਲੀਆਂ ਡਾਕਟਰੀ ਤੌਰ 'ਤੇ ਲੋੜੀਂਦੀਆਂ ਸੇਵਾਵਾਂ ਅਤੇ ਸਪਲਾਈ ਪ੍ਰਦਾਨ ਕਰਦਾ ਹੈ, ਜਿਨ੍ਹਾਂ ਦਾ (1) ਬੀਮਾ ਨਹੀਂ ਹੋਇਆ ਹੈ ਜਾਂ (2) ਬੀਮਾ ਹੋਇਆ ਹੈ ਅਤੇ ਜਿਨ੍ਹਾਂ ਦੇ ਜੇਬ ਵਿੱਚੋਂ ਜ਼ਿਆਦਾ ਡਾਕਟਰੀ ਖਰਚੇ ਹੋਏ ਹਨ। ਬਿਨੈਕਾਰਾਂ ਦੀ Medi-Cal, Medi-Cal ਅਨੁਮਾਨਿਤ ਯੋਗਤਾ, ਕਵਰਡ ਕੈਲੀਫੋਰਨੀਆ, ਅਤੇ ਹੋਰ ਜਨਤਕ ਸਿਹਤ ਸੰਭਾਲ ਪ੍ਰੋਗਰਾਮਾਂ ਲਈ ਵੀ ਜਾਂਚ ਕੀਤੀ ਜਾਵੇਗੀ।
ਜੇਕਰ ਕਿਸੇ ਮਰੀਜ਼ ਦੀ ਕੁੱਲ ਪਰਿਵਾਰਕ ਆਮਦਨ ਸੰਘੀ ਗਰੀਬੀ ਪੱਧਰ (FPL) ਦੇ 650% ਤੋਂ ਘੱਟ ਹੈ ਅਤੇ ਹੇਠ ਲਿਖੀਆਂ ਸ਼੍ਰੇਣੀਆਂ ਵਿੱਚੋਂ ਇੱਕ ਵਿੱਚ ਫਿੱਟ ਹੈ, ਤਾਂ ਉਹ ਮਰੀਜ਼ HAP ਲਈ ਯੋਗ ਹੋ ਸਕਦਾ ਹੈ:
- ਮਰੀਜ਼ ਕੋਲ ਸਿਹਤ ਬੀਮਾ (ਜਾਂ ਡਾਕਟਰੀ ਤੌਰ 'ਤੇ ਲੋੜੀਂਦੀਆਂ ਸੇਵਾਵਾਂ ਜਾਂ ਸਪਲਾਈਆਂ ਲਈ ਭੁਗਤਾਨ ਦਾ ਕੋਈ ਹੋਰ ਸਰੋਤ) ਨਹੀਂ ਹੈ; ਜਾਂ
- ਮਰੀਜ਼ ਕੋਲ ਸਿਹਤ ਬੀਮਾ ਹੈ ਪਰ CSCHS 'ਤੇ ਉਸਨੇ ਸਾਲਾਨਾ ਖਰਚੇ ਕੀਤੇ ਹਨ, ਜੋ ਮਰੀਜ਼ ਦੀ ਮੌਜੂਦਾ ਪਰਿਵਾਰਕ ਆਮਦਨ ਦੇ 10% ਜਾਂ ਪਿਛਲੇ 12 ਮਹੀਨਿਆਂ ਦੌਰਾਨ ਪਰਿਵਾਰਕ ਆਮਦਨ ਦੇ 10% ਤੋਂ ਵੱਧ ਹਨ, ਜੋ ਵੀ ਘੱਟ ਹੋਵੇ; ਜਾਂ
- ਮਰੀਜ਼ ਕੋਲ ਸਿਹਤ ਬੀਮਾ ਹੈ ਪਰ ਉਹਨਾਂ ਅਤੇ/ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਸਾਲਾਨਾ ਡਾਕਟਰੀ ਖਰਚਿਆਂ ਦਾ ਭੁਗਤਾਨ ਕੀਤਾ ਹੈ, ਜੋ ਮਰੀਜ਼ ਦੀ ਪਰਿਵਾਰਕ ਆਮਦਨ ਦੇ 10% ਤੋਂ ਵੱਧ ਹਨ।
ਇੱਕ ਅਜਿਹਾ ਮਰੀਜ਼, ਜੋ ਉਪਰੋਕਤ ਸ਼੍ਰੇਣੀਆਂ ਵਿੱਚੋਂ ਇੱਕ ਨੂੰ ਪੂਰਾ ਕਰਦਾ ਹੈ ਅਤੇ ਜਿਸਦੀ ਪਰਿਵਾਰਕ ਆਮਦਨ FPL ਦੇ 400% ਜਾਂ ਇਸਤੋਂ ਘੱਟ ਹੈ, 100% ਛੋਟ ਵਾਲੀਆਂ ਡਾਕਟਰੀ ਤੌਰ 'ਤੇ ਲੋੜੀਂਦੀਆਂ ਸੇਵਾਵਾਂ ਜਾਂ ਸਪਲਾਈਆਂ ਲਈ ਯੋਗ ਹੈ। ਇੱਕ ਅਜਿਹਾ ਮਰੀਜ਼, ਜੋ ਸਾਂਤਾ ਕਲਾਰਾ ਕਾਉਂਟੀ ਨਿਵਾਸੀ ਹੈ ਅਤੇ ਜਿਸਦੀ ਪਰਿਵਾਰਕ ਆਮਦਨ 400% ਤੋਂ ਵੱਧ ਹੈ ਪਰ FPL ਦੇ 450%, 550%, ਜਾਂ 650% ਤੋਂ ਘੱਟ ਹੈ, ਕ੍ਰਮਵਾਰ 70%, 50%, ਜਾਂ 25% ਦੀ ਛੋਟ ਲਈ ਯੋਗ ਹੈ।
*ਨੋਟ: ਕਿਰਪਾ ਕਰਕੇ ਸਿਹਤ ਕਵਰੇਜ ਯੋਗਤਾ ਜਾਣਕਾਰੀ ਲਈ ਇਹ ਚਾਰਟ ਵੀ ਦੇਖੋ। ਇਹ ਚਾਰਟ ਸਿਰਫ਼ ਜਾਣਕਾਰੀ ਦੇ ਉਦੇਸ਼ਾਂ ਲਈ ਪ੍ਰਦਾਨ ਕੀਤੇ ਗਏ ਹਨ। FPL ਦੇ 138% ਤੱਕ ਦੀ ਆਮਦਨ ਵਾਲੇ ਮਰੀਜ਼ Medi-Cal ਲਈ ਯੋਗ ਹੋ ਸਕਦੇ ਹਨ। ਜੇਕਰ Medi-Cal ਲਈ ਅਯੋਗ ਹੈ, ਤਾਂ ਮਰੀਜ਼ ਵਿੱਤੀ ਮਦਦ ਨਾਲ ਕਵਰਡ ਕੈਲੀਫੋਰਨੀਆ (Covered California) ਸਿਹਤ ਯੋਜਨਾ ਲਈ ਯੋਗ ਹੋ ਸਕਦੇ ਹਨ। |
HAP ਲਈ ਅਪਲਾਈ ਕਰਨ ਦੇ ਤਰੀਕੇ ਬਾਰੇ ਜਾਣਨ ਲਈ, ਕਿਰਪਾ ਕਰਕੇ ਹੇਠਾਂ ਦਿੱਤੇ ਨੋਟਿਸ ਅਤੇ ਪਾਲਿਸੀ ਦਸਤਾਵੇਜ਼ਾਂ ਦੀ ਸਮੀਖਿਆ ਕਰੋ। ਵਿੱਤੀ ਸਹਾਇਤਾ ਅਤੇ ਸਿਹਤ ਸੰਭਾਲ ਕਵਰੇਜ ਲਈ ਅਪਲਾਈ ਕਰਨ ਲਈ ਪੂਰੀ ਵਿੱਤੀ ਸਹਾਇਤਾ ਪਾਲਿਸੀ, ਹੋਰ ਜਾਣਕਾਰੀ ਅਤੇ ਮੁਫ਼ਤ ਮਦਦ ਪ੍ਰਾਪਤ ਕਰਨ ਲਈ, ਕਿਰਪਾ ਕਰਕੇ CSCHS ਮਰੀਜ਼ ਪਹੁੰਚ ਵਿਭਾਗ ਨਾਲ ਸੰਪਰਕ ਕਰੋ:
- ਫ਼ੋਨ ਦੁਆਰਾ (866) 967-4677 (TTY: 711) 'ਤੇ (ਸਵੇਰੇ 8 ਵਜੇ ਤੋਂ ਸ਼ਾਮ 5 ਵਜੇ, ਸੋਮਵਾਰ ਤੋਂ ਸ਼ੁੱਕਰਵਾਰ); ਜਾਂ
- ਵਿਅਕਤੀਗਤ ਰੂਪ ਵਿੱਚ 770 S. Bascom Avenue, San José, CA 95128 ਪਤੇ 'ਤੇ (ਸਵੇਰੇ 8 ਤੋਂ ਸ਼ਾਮ 4:30 ਵਜੇ, ਸੋਮਵਾਰ ਤੋਂ ਸ਼ੁੱਕਰਵਾਰ)।